
ਇਹਨਾਂ ਤੰਤੀ ਸਾਜਾਂ ਵਿੱਚੋਂ ਪ੍ਰਮੁੱਖ ਹੈ ਰਬਾਬ ਗੁਰਮਤ ਸੰਗੀਤ ਵਿੱਚ ਸਭ ਤੋਂ ਪਹਿਲਾਂ ਜਿਸ ਸਾਜ ਦੀ ਵਰਤੋਂ ਕੀਤੀ ਗਈ ਉਹ ਹੈ ਰਬਾਬ ਸਿੱਖ ਧਰਮ ਵਿੱਚ ਕੀਰਤਨ ਦੀ ਆਰੰਭਤਾ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਤੇ ਪਹਿਲੇ ਸਾਜੀ ਹੋਣ ਦਾ ਮਾਣ ਭਾਈ ਮਰਦਾਨਾ ਜੀ ਨੂੰ ਜਾਂਦਾ ਹੈ ਤੇ ਪਹਿਲਾ ਸਾਜ ਜੋ ਭਾਈ ਮਰਦਾਨਾ ਜੀ ਨੇ ਵਜਾਇਆ ਉਹ ਰਬਾਬ ਸੀ ਰਬਾਬ ਇੱਕ ਬਹੁਤ ਹੀ ਪੁਰਾਤਨ ਸਾਜ ਹੈ ਮੰਨਿਆ ਜਾਂਦਾ ਹੈ ਕਿ ਇਸ ਦੀ ਕਾਟ ਸੱਤਵੀਂ ਸਦੀ ਵਿੱਚ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਵੀ ਕੀਰਤਨ ਕਰਦੇ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਰਬਾਬ ਵਜਾਇਆ ਕਰਦੇ ਸਨ ਤੇ ਬਹੁਤ ਹੀ ਮਿੱਠਾ ਸਾਜ ਹੈ