
ਇਹ ਤਾਊਸ ਹੈ ਪਰਸ਼ੀਅਨ ਵਿੱਚ ਤਾਊਸ ਮੋਰ ਨੂੰ ਕਿਹਾ ਜਾਂਦਾ ਹੈ ਇਹ ਸਾਜ ਦੀ ਸ਼ਕਲ ਮੋਰ ਵਰਗੀ ਹੁੰਦੀ ਹੈ ਇਹ ਸਿਤਾਰ ਅਤੇ ਸਰੰਗੀ ਨੂੰ ਮਿਲਾ ਕੇ ਬਣਾਇਆ ਗਿਆ ਸਿੱਖ ਧਰਮ ਵਿੱਚ ਇਸ ਦੀ ਵਰਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਰੰਭ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਬਹੁਤ ਵਧੀਆ ਤਾਊਸ ਵਜਾਇਆ ਕਰਦੇ ਸਨ ਇਸੇ ਸਾਜ ਤੋਂ ਬਾਅਦ ਵਿੱਚ ਹਲਕਾ ਸਾਜ ਦਿਲਰੁਬਾ ਤਿਆਰ ਕੀਤਾ ਗਿਆ