
ਇਸ ਨੂੰ ਸਿਰੰਦਾ ਕਿਹਾ ਜਾਂਦਾ ਹੈ ਇਹ ਵੀ ਇੱਕ ਪ੍ਰਮੁੱਖ ਸੰਤੀ ਸਾਜ ਹੈ ਸਿੱਖ ਧਰਮ ਵਿੱਚ ਇਸ ਦੀ ਆਰੰਭਤਾ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਗੁਰੂ ਅਰਜਨ ਸਾਹਿਬ ਜੀ ਆਪ ਜਦੋਂ ਕੀਰਤਨ ਕਰਿਆ ਕਰਦੇ ਸਨ ਤਾਂ ਸਰੰਦਾ ਵਜਾਇਆ ਕਰਦੇ ਸਨ ਮੰਨਿਆ ਜਾਂਦਾ ਹੈ ਕਿ ਇਸ ਦੀ ਖੋਜ ਮੱਧ ਏਸ਼ੀਆ ਵਿੱਚ ਹੋਈ ਇਸ ਦਾ ਪਿਛਲਾ ਭਾਗ ਆਂਡੇ ਦੀ ਸ਼ਕਲ ਵਰਗਾ ਹੁੰਦਾ ਹੈ ਇਹ ਇਕ ਬਹੁਤ ਹੀ ਮਨਮੋਹ ਸਾਜ ਹੈ